ਨਵੀਂ ਦਿੱਲੀ, 14 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਦੀ ਭਾਸ਼ਾਈ ਵੰਨ-ਸੁਵੰਨਤਾ ਹੀ ਉਸ ਦੀ ਮਜ਼ਬੂਤੀ ਤੇ ਏਕੇ ਦੀ ਨਿਸ਼ਾਨੀ ਹੈ ਅਤੇ ਨਵੀਂ ਕੌਮੀ ਸਿੱਖਿਆ ਨੀਤੀ ਨਾਲ ਹਿੰਦੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਦਾ ਬਰਾਬਰ ਵਿਕਾਸ ਹੋਵੇਗਾ। ਸ਼ਾਹ ਨੇ ਹਿੰਦੀ ਦਿਵਸ ਮੌਕੇ ਟਵੀਟ ਕਰਕੇ ਅਤੇ ਇੱਕ ਵੀਡੀਓ ਸੁਨੇਹੇ ’ਚ ਕਿਹਾ ਕਿ ਹਿੰਦੀ ਭਾਰਤੀ ਸੰਸਕ੍ਰਿਤੀ ਦਾ ਅਟੁੱਟ ਅੰਗ ਹੈ ਅਤੇ ਆਜ਼ਾਦੀ ਦੇ ਸੰਘਰਸ਼ ਸਮੇਂ ਤੋਂ ਹੀ ਇਹ ਕੌਮੀ ਏਕਤਾ ਦਾ ਸ਼ਕਤੀਸ਼ਾਲੀ ਮਾਧਿਅਮ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਨਾਲ ਹਿੰਦੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਦਾ ਬਰਾਬਰ ਵਿਕਾਸ ਹੋਵੇਗਾ।