ਮੁੰਬਈ, 4 ਮਈ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਵਰਕਰਾਂ ਨੇ ਅੱਜ ਸਵੇਰੇ ਮੁੰਬਈ ਦੇ ਚਾਰਕੋਪ ਇਲਾਕੇ ‘ਚ ਮਸਜਿਦ ਨੇੜੇ ਲਾਊਡਸਪੀਕਰ ‘ਤੇ ਹਨੂੰਮਾਨ ਚਾਲੀਸਾ ਵਜਾਇਆ। ਇੱਕ ਦਿਨ ਪਹਿਲਾਂ ਪਾਰਟੀ ਮੁਖੀ ਰਾਜ ਠਾਕਰੇ ਨੇ ਲਾਊਡਸਪੀਕਰਾਂ ਵਿੱਚ ‘ਅਜ਼ਾਨ’ ਦੇ ਵਿਰੋਧ ਵਿੱਚ ਭਜਨ ਵਜਾਉਣ ਦਾ ਸੱਦਾ ਦਿੱਤਾ ਸੀ। ਵੀਡੀਓ ਵਿੱਚ ਪਾਰਟੀ ਦੇ ਝੰਡੇ ਨਾਲ ਐੱਮਐੱਨਐੱਸ ਵਰਕਰ ਨੂੰ ਇੱਥੇ ਉੱਚੀ ਇਮਾਰਤ ਤੋਂ ਲਾਊਡਸਪੀਕਰ ‘ਤੇ ਹਨੂੰਮਾਨ ਚਾਲੀਸਾ ਵਜਾਇਆ ਦੇਖਿਆ ਗਿਆ। ਵੀਡੀਓ ‘ਚ ਮਸਜਿਦ ਦੇ ਲਾਊਡਸਪੀਕਰ ਤੋਂ ‘ਅਜ਼ਾਨ’ ਦੀ ਹਲਕੀ ਹਲਕੀ ਆਵਾਜ਼ ਵੀ ਸੁਣਾਈ ਦਿੰਦੀ ਹੈ।