ਨਵੀਂ ਦਿੱਲੀ, 31 ਮਾਰਚ
ਸਰਕਾਰੀ ਤੇਲ ਕੰਪਨੀਆਂ ਨੇ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਕੀਮਤਾਂ ਵਿੱਚ ਨਰਮੀ ਦੇ ਚੱਲਦੇ ਰਸੋਈ ਗੈਸ ਸਿਲੰਡਰ ਦੀ ਕੀਮਤ 10 ਰੁਪਏ ਘਟਾ ਦਿੱਤੀ ਹੈ। ਪਿਛਲੇ ਹਫ਼ਤੇ ਰਸੋਈ ਗੈਸ ਦੀ ਕੀਮਤ ਵਿੱਚ 125 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ। ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ 14.2 ਕਿਲੋ ਦਾ ਸਬਸਿਡੀ ਤੇ ਗੈਰ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਪਹਿਲੀ ਅਪਰੈਲ ਤੋਂ 819 ਰੁਪਏ ਦੀ ਥਾਂ 809 ਰੁਪਏ ਵਿੱਚ ਮਿਲੇਗਾ। -ਏਜੰਸੀ