ਸ੍ਰੀਨਗਰ: ਸੈਨਾ ਦੀ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਕਸ਼ਮੀਰ ਵਿੱਚ ਸਰਹੱਦੀ ਰੇਖਾ ਨੇੜੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਘੁਸਪੈਠ ਦੀ ਕੋਸ਼ਿਸ਼ਾਂ ਨਾਕਾਮ ਕਰਨ ਲਈ ਫ਼ੌਜੀ ਬਲਾਂ ਦੀ ਸਰਾਹਨਾ ਕੀਤੀ। ਫ਼ੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਲੈਫਟੀਨੈਂਟ ਜਨਰਲ ਦਿਵੇਦੀ ਨਾਲ ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਏਡੀਐੱਸ ਔਜਲਾ ਵੀ ਹਾਜ਼ਰ ਸਨ। ਸੈਨਾ ਦੀ ਉੱਤਰੀ ਕਮਾਂਡ ਨੇ ਟਵੀਟ ਕਰਦਿਆਂ ਕਿਹਾ, ‘‘ਲੈਫਟੀਨੈਂਟ ਜਨਰਲ ਦਿਵੇਦੀ ਨੇ ਕਸ਼ਮੀਰ ਦੇ ਸਰਹੱਦ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।’’ ਉਨ੍ਹਾਂ ਦੱਸਿਆ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਸਬੰਧੀ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਲੈਫਟੀਨੈਂਟ ਜਨਰਲ ਦਿਵੇਦੀ ਅਤੇ ਲੈਫਟੀਨੈਂਟ ਜਨਰਲ ਔਜਲਾ ਦੀ ਮੌਜੂਦਗੀ ਵਿੱਚ ਕੇਰਨ ਦੇ ਲੋਕਾਂ ਨੇ ਸਰਹੱਦ ਨੇੜੇ 72 ਫੁੱਟ ਉੱਚਾ ਤਿਰੰਗਾ ਲਹਿਰਾਇਆ। -ਪੀਟੀਆਈ