ਨਵੀਂ ਦਿੱਲੀ, 30 ਸਤੰਬਰ
ਲੱਦਾਖ ਵਿਚ ਚੀਨ ਨਾਲ ਬਣੇ ਤਣਾਅ ਨੂੰ ਘਟਾਉਣ ਹਿੱਤ ਗੱਲਬਾਤ ਲਈ ਭਾਰਤੀ ਧਿਰ ਦੀ ਅਗਵਾਈ ਕਰਨ ਵਾਲੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਭਲਕ ਤੋਂ ਭਾਰਤੀ ਮਿਲਟਰੀ ਅਕਾਦਮੀ (ਆਈਐਮਏ) ਦੀ ਕਮਾਨ ਸੰਭਾਲਣਗੇ। ਲੇਹ ’ਚ ਤਾਇਨਾਤ ਚੋਟੀ ਦੇ ਫ਼ੌਜੀ ਕਮਾਂਡਰ ਭਾਰਤੀ ਫ਼ੌਜ ਦੀ 14ਵੀਂ ਕੋਰ ਦੀ ਅਗਵਾਈ ਕਰ ਰਹੇ ਸਨ। ਹੁਣ ਉਹ ਪਹਿਲੀ ਅਕਤੂਬਰ ਤੋਂ ਦੇਹਰਾਦੂਨ ਸਥਿਤ ਵੱਕਾਰੀ ਆਈਐਮਏ ਦੇ ਕਮਾਂਡੈਂਟ ਹੋਣਗੇ। ਲੈਫ਼ ਜਨਰਲ ਹਰਿੰਦਰ ਦੀ ਥਾਂ ਲੈਫ਼ਟੀਨੈਂਟ ਜਨਰਲ ਪੀ.ਜੀ.ਕੇ. ਮੈਨਨ ਲੈਣਗੇ। ਉਹ ਇਸ ਵੇਲੇ ਫ਼ੌਜ ਦੇ ਹੈੱਡਕੁਆਰਟਰ ’ਚ ਸ਼ਿਕਾਇਤਾਂ ਬਾਰੇ ਸਲਾਹਕਾਰ ਬੋਰਡ ਦੇ ਵਧੀਕ ਡੀਜੀ ਵਜੋਂ ਤਾਇਨਾਤ ਹਨ। -ਪੀਟੀਆਈ