ਗਾਜ਼ੀਆਬਾਦ: ਪੱਛਮੀ ਯੂਪੀ ਦੇ ਉੱਘੇ ਗੁੱਜਰ ਆਗੂ ਮਦਨ ਭੱਈਆ ਨੇ ਵੀ ਆਪਣੇ ਭਾਈਚਾਰੇ ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਨੂੰ ਸਮਰਥਨ ਦਿੱਤਾ ਹੈ। ਮਦਨ ਨੇ ਸ਼ਨਿਚਰਵਾਰ ਭਾਜਪਾ ਦੇ ਲੋਨੀ ਹਲਕੇ ਤੋਂ ਵਿਧਾਇਕ ਨੰਦ ਕਿਸ਼ੋਰ ਗੁੱਜਰ ਦਾ ਨਾਂ ਲਏ ਬਗੈਰ ਉਸ ’ਤੇ ਨਿਸ਼ਾਨਾ ਸੇਧਿਆ ਸੀ। ਕਿਸਾਨਾਂ ਨੇ ਭਾਜਪਾ ਵਿਧਾਇਕ ’ਤੇ ਗਾਜ਼ੀਪੁਰ ਵਿਚ ਮੁਜ਼ਾਹਰੇ ਵਾਲੀ ਥਾਂ ’ਤੇ ਹਿੰਸਾ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਮਦਨ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ਉਤੇ ਬੈਠੇ ਕਿਸਾਨ ਦੋ ਮਹੀਨਿਆਂ ਤੋਂ ਠੰਢ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਮੰਗਾਂ ਅੱਗੇ ਰੱਖ ਰਹੇ ਹਨ। ਉਨ੍ਹਾਂ ਦਾ ਅੰਦੋਲਨ ਗ਼ੈਰ-ਸਿਆਸੀ ਤੇ ਸ਼ਾਂਤੀਪੂਰਨ ਹੈ। ਗੁੱਜਰ ਆਗੂ ਨੇ ਬੀਕੇਯੂ ਨੇਤਾ ਰਾਕੇਸ਼ ਟਿਕੈਤ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਨੇ ਸੰਘਰਸ਼ ਵਿਚ ਨਵੀਂ ਰੂਹ ਫੂਕ ਦਿੱਤੀ ਹੈ। -ਪੀਟੀਆਈ