ਕੋਟਾ, 7 ਜੁਲਾਈ
ਪੁਲੀਸ ਨੇ ਵੀਰਵਾਰ ਨੂੰ ਕਿਹਾ ਕਿ ਸਮੂਹਿਕ ਅਗਵਾ ਦੇ ਇੱਕ ਗੰਭੀਰ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਇੱਕ ਪਿੰਡ ਦੇ 100 ਤੋਂ ਵੱਧ ਲੋਕਾਂ ਦੇ ਇੱਕ ਸਮੂਹ ਨੇ ਕਥਿਤ ਤੌਰ ’ਤੇ ਰਾਜਸਥਾਨ ਤੋਂ 38 ਕਬਾਇਲੀ ਔਰਤਾਂ ਅਤੇ ਬੱਚਿਆਂ ਨੂੰ ਅਗਵਾ ਕਰ ਲਿਆ, ਕਿਉਂਕਿ ਉਨ੍ਹਾਂ ਦੇ ਆਦਮੀ ਸਾਈਕਲ ਚੋਰੀ ਕਰਨ ਵਿੱਚ ਸ਼ਾਮਲ ਸਨ।
ੳਨਹੇਲ ਥਾਣੇ ਐੱਸਐੱਚਓ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਦੇ ਅਲੋਟ ਥਾਣੇ ਅਧੀਨ ਪੈਂਦੇ ਪਿੰਡ ਕਲਸੀਆ ਦੇ ਲੋਕਾਂ ਵੱਲੋਂ ਰਾਜਸਥਾਨ ਦੇ ਝਲਾਵਾੜ ਜ਼ਿਲ੍ਹੇ ਦੇ ਉਨਹੇਲ ਥਾਣੇ ਖੇਤਰ ਵਿੱਚੋਂ ਕਬਾਇਲੀ ਔਰਤਾਂ ਨੂੰ ਅਗਵਾ ਕੀਤਾ ਗਿਆ। ਹਾਲਾਂਕਿ ਰਾਜਸਥਾਨ ਪੁਲੀਸ ਅਪਰਾਧ ਦੇ ਕੁਝ ਘੰਟਿਆਂ ਦੇ ਅੰਦਰ-ਅੰਦਰ ਅਗਵਾ ਹੋਈਆਂ ਔਰਤਾਂ ਅਤੇ ਬੱਚਿਆਂ ਦੀ ਮੱਧ ਪ੍ਰਦੇਸ਼ ਤੋਂ ਰਿਹਾਈ ਵਿੱਚ ਕਰਵਾਉਣ ਤੋਂ ਕਾਮਯਾਬ ਰਹੀ। ਪੁਲੀਸ ਨੇ ਬੁੱਧਵਾਰ ਦੁਪਹਿਰ ਛੇ ਕਥਿਤ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਵੱਲੋਂ ਵਾਰਦਾਤ ’ਚ ਹਥਿਆਰ ਅਤੇ ਕਾਰ ਜ਼ਬਤ ਕਰ ਲਈ। -ਏਜੰਸੀ