ਭੁਪਾਲ, 6 ਜੁਲਾਈ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿਸ਼ਾਬ ਦੀ ਘਟਨਾ ਦਾ ਸ਼ਿਕਾਰ ਕਬਾਇਲੀ ਨੌਜਵਾਨ ਦੇ ਪੈਰ ਧੋਤੇ ਅਤੇ ਉਸ ਤੋਂ ਮੁਆਫੀ ਮੰਗੀ। ਸ੍ਰੀ ਚੌਹਾਨ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਦੁਖੀ ਹਨ। ਉਨ੍ਹਾਂ ਨੇ ਭੁਪਾਲ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਫਰਸ਼ ‘ਤੇ ਬੈਠ ਕੇ ਕਬਾਇਲੀ ਨੌਜਵਾਨ ਦਸ਼ਮਤ ਰਾਵਤ ਦੇ ਪੈਰ ਧੋਤੇ। ਉਨ੍ਹਾਂ ਨੌਜਵਾਨ ਨੂੰ ‘ਸੁਦਾਮਾ’ ਸੱਦਿਆ ਤੇ ਕਿਹਾ, ‘ਦਸਮਤ, ਤੁਸੀਂ ਹੁਣ ਮੇਰੇ ਮਿੱਤਰ ਹੋ।’ ਇਸ ਦੌਰਾਨ ਮੁਲਜ਼ਮ ਪਰਵੇਸ਼ ਸ਼ੁਕਲਾ ਦਾ ਮੈਡੀਕਲ ਕਰਵਾਇਆ ਗਿਆ। ਉਧਰ ਪਤਾ ਲੱਗਿਆ ਹੈ ਕਿ ਉਸ ਖ਼ਿਲਾਫ਼ ਕੌਮੀ ਸੁਰੱਖਿਆ ਐਕਟ(ਐੱਨਐੱਸਏ) ਲਾਉਦ ਦਾ ਹੁਕਮ ਦੇ ਦਿੱਤਾ ਗਿਆ ਹੈ।