ਉਜੈਨ (ਮੱਧ ਪ੍ਰਦੇਸ਼), 8 ਮਈ
ਉਜੈਨ ਦੇ 42 ਸਾਲਾ ਵਿਅਕਤੀ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਕਥਿਤ ਤੌਰ ‘ਤੇ ਠੇਕੇ ਤੋਂ ਮਿਲਾਵਟੀ ਸ਼ਰਾਬ ਵੇਚੀ ਗਈ, ਕਿਉਂਕਿ ਪੀਣ ਤੋਂ ਬਾਅਦ ਨਸ਼ਾ ਨਹੀਂ ਹੋਇਆ। ਇਸ ਸ਼ਿਕਾਇਤ ਤੋਂ ਬਾਅਦ ਇੱਥੋਂ ਦੇ ਆਬਕਾਰੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਉਜੈਨ ਦੇ ਬਹਾਦੁਰ ਗੰਜ ਇਲਾਕੇ ਦੇ ਲੋਕੇਸ਼ ਸੋਠੀਆ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ 12 ਅਪਰੈਲ ਨੂੰ ਉਸ ਨੇ ਇੱਥੋਂ ਠੇਕੇ ਤੋਂ ਦੇਸੀ ਸ਼ਰਾਬ ਦੇ ਚਾਰ ਪਊਏ ਖਰੀਦੇ। ਉਸ ਨੇਕਿਹਾ,‘ਮੈਂ ਅਤੇ ਮੇਰੇ ਦੋਸਤ ਨੇ ਉਨ੍ਹਾਂ ਵਿੱਚੋਂ ਦੋ ਪੀਤੇ ਪਰ ਸਾਨੂੰ ਨਸ਼ਾ ਨਹੀਂ ਹੋਇਆ।’ ਉਸ ਦਾ ਦਾਅਵਾ ਹੈ ਕਿ ਸ਼ਰਾਬ ’ਚ ਪਾਣੀ ਰਲਾਇਆ ਹੋਇਆ ਸੀ।