ਇੰਦੌਰ, 12 ਅਕਤੂਬਰ
ਕਾਂਗਰਸੀ ਆਗੂ ਦਿਗਵਿਜੈ ਸਿੰਘ ਦੇ ਭਤੀਜੇ ਅਤੇ ਸੂਬੇ ਦੇ ਮੰਤਰੀ ਪ੍ਰਹਿਲਾਦ ਪਟੇਲ ਦੇ ਬੇਟੇ ਵੱਲੋਂ ਪੁਲੀਸ ਨਾਲ ਕਥਿਤ ਬਦਸਲੂਕੀ ਦੀਆਂ ਦੋ ਵੀਡੀਓ ਵਾਇਰਲ ਹੋਣ ’ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਛਿੜ ਗਈ। ਪੁਲੀਸ ਨੇ ਅੱਜ ਦੱਸਿਆ ਕਿ ਦਿਗਵਿਜੈ ਸਿੰਘ ਦੇ ਛੋਟੇ ਭਰਾ ਲਕਸ਼ਮਨ ਦੇ ਬੇਟੇ ਅਦਿੱਤਿਆ ਸਿੰਘ ਤੇ ਉਸ ਦੇ ਡਰਾਈਵਰ ਖ਼ਿਲਾਫ਼ ਲੰਘੇ ਦਿਨ ਗੁਨਾ ਜ਼ਿਲ੍ਹੇ ’ਚ ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ਵਾਇਰਲ ਹੋਈ ਵੀਡੀਓ ’ਚ ਰਾਘੋਗੜ੍ਹ ਨਗਰ ਪਾਲਿਕਾ ਦਾ ਸਾਬਕਾ ਪ੍ਰਧਾਨ ਅਦਿੱਤਿਆ ਸਿੰਘ ਇੱਕ ਮਹਿਲਾ ਪੁਲੀਸ ਮੁਲਾਜ਼ਮ ਸਣੇ ਕੁਝ ਸਰਕਾਰੀ ਮੁਲਾਜ਼ਮਾਂ ਨਾਲ ਬਹਿਸਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਦਿਗਵਿਜੈ ਸਿੰਘ ਨੇ ਆਖਿਆ ਕਿ ਉਸ ਦੇ ਭਤੀਜੇ ਨੂੰ ਮਾਮੂਲੀ ਘਟਨਾ ਬਦਲੇ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ