ਨੀਮਚ: ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ’ਚ ਲਾਪਤਾ ਇੱਕ ਮਾਨਸਿਕ ਤੌਰ ’ਤੇ ਬਿਮਾਰ 65 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਇੱਕ ਵੀਡੀਓ ਦਿਖਾਈ ਹੈ ਜਿਸ ’ਚ ਇੱਕ ਵਿਅਕਤੀ ਪੀੜਤ ਤੋਂ ਉਸ ਦੀ ਪਛਾਣ ਪੁੱਛਦੇ ਹੋਏ ਉਸ ਨੂੰ ਵਾਰ-ਵਾਰ ਥੱਪੜ ਮਾਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਪੁਲੀਸ ਨੇ ਦਿਨੇਸ਼ ਕੁਸ਼ਵਾਹਾ (38) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਂਗਰਸ ਨੇ ਦਾਅਵਾ ਕੀਤਾ ਕਿ ਵੀਡੀਓ ’ਚ ਜੋ ਵਿਅਕਤੀ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ, ਉਹ ਭਾਜਪਾ ਦਾ ਸਥਾਨਕ ਆਗੂ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲਨਾਥ ਨੇ ਵੀ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕੇ ਹਨ। -ਪੀਟੀਆਈ