ਛਤਰਪੁਰ, 3 ਅਪਰੈਲ
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਸਾਗਰ-ਕਾਨਪੁਰ ਨੈਸ਼ਨਲ ਹਾਈਵੇਅ ’ਤੇ ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ ਵਿੱਚ ਜੱਜ ਦੀ ਮੌਤ ਹੋ ਗਈ। ਹਾਦਸੇ ਵਿੱਚ ਇਕ ਹੋਰ ਜੱਜ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਛਤਰਪੁਰ ਤੋਂ ਕਰੀਬ 12 ਕਿਲੋਮੀਟਰ ਦੂਰ ਮਾਤਗੁਵਾਂ ਥਾਣਾ ਖੇਤਰ ਦੇ ਪਰਾਚੋਕੀ ਨੇੜੇ ਬੀਤੀ ਰਾਤ ਕਰੀਬ 8 ਵਜੇ ਹੋਈ। ਹਾਦਸੇ ਵਿੱਚ ਬੜਾਮਲਹਿਰਾ ਵਿੱਚ ਤਾਇਨਾਤ ਜੁਡੀਸ਼ਲ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਰਿਸ਼ੀ ਤਿਵਾੜੀ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਬੜਾਮਲਹਿਰਾ ‘ਚ ਹੀ ਤਾਇਨਾਤ ਜੁਡੀਸ਼ਲ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਆਸ਼ੀਸ਼ ਮਥੋਰੀਆ ਅਤੇ ਕਾਰ ਚਲਾ ਰਹੇ ਉਸ ਦੇ ਸਾਲੇ ਰਾਮ ਦਿਨਕਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗਵਾਲੀਅਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।