ਜਬਲਪੁਰ, 2 ਜੁਲਾਈ
ਇਥੋਂ ਦੀ ਇਕ 17 ਸਾਲਾਂ ਲੜਕੀ ਨੂੰ ਜਨਤਕ ਤੌਰ ਤੇ ਚਾਕੂ ਮਾਰ ਦੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਸੁਪਰਡੈਂਟ ਰਾਜੇਸ਼ ਕੁਮਾਰ ਰਾਠੋੜ ਨੇ ਦੱਸਿਆ ਕਿ ਪੀੜਤ ਲੜਕੀ ਨੇ ਦੋਸ਼ੀ ਨਾਲ ਕਥਿਤ ਤੌਰ ਤੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਕੀਤਾ ਸੀ ਜਿਸ ਕਾਰਨ ਉਸਨੇ ਚਾਕੂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਫੁਟੇਜ਼ ਦੀ ਜਾਂਚ ਦੋਰਾਨ ਦੋਸ਼ੀ ਦੀ ਪਹਿਚਾਣ ਕੀਤੀ ਗਈ ਹੈ, ਜੋ ਕਿ ਹਾਲ ਦੀ ਘੜੀ ਫ਼ਰਾਰ ਹੈ। -ਪੀਟੀਆਈ