ਮੁੰਬਈ, 25 ਅਗਸਤ
ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਮਲਬਾ ਸਾਫ ਕਰਨ ਦਾ ਕੰਮ ਮੰਗਲਵਾਰ ਨੂੰ ਵੀ ਜਾਰੀ ਰਿਹਾ ਅਤੇ ਇਸ ਦੌਰਾਨ 4 ਸਾਲ ਦੇ ਬੱਚੇ ਨੂੰ ਬਚਾਇਆ ਗਿਆ, ਹਾਲਾਂਕਿ ਇਸ ਹਾਦਸੇ ਵਿੱਚ ਉਸ ਦੀ ਮਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਮਲਬੇ ਵਿਚੋਂ 7 ਹੋਰ ਲਾਸ਼ਾਂ ਬਰਾਮਦ ਹੋਈਆਂ ਅਤੇ ਮ੍ਰਿਤਕਾਂ ਦੀ ਕੁੱਲ ਗਿਣਤੀ 8 ਹੋ ਗਈ। ਹੁਣ ਤੱਕ ਮਲਬੇ ਵਿੱਚੋਂ 8 ਜਣਿਆਂ ਨੂੰ ਬਚਾਇਆ ਜਾ ਸਕਿਆ ਹੈ ਤੇ ਦਸ ਲੋਕ ਹਾਲੇ ਵੀ ਲਾਪਤਾ ਹਨ। ਇਮਾਰਤ ਢਹਿਣ ਕਾਰਨ ਪੱਥਰ ਲੱਗਣ ਕਾਰਨ ਇਕ ਰਾਹਗੀਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।