ਮੁੰਬਈ, 22 ਅਕਤੂਬਰ
ਸ਼ਿਵ ਸੈਨਾ ਦੇ ਸ਼ਿੰਦੇ ਧੜੇ ਨੇ ਮੰਗਲਵਾਰ ਦੇਰ ਰਾਤ 45 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਠਾਣੇ ਸ਼ਹਿਰ ਦੀ ਕੋਪਰੀ-ਪੰਚਪਖਾੜੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਅੱਧੀ ਦਰਜਨ ਕੈਬਨਿਟ ਮੰਤਰੀਆਂ ਨੂੰ ਵੀ ਉਨ੍ਹਾਂ ਦੀਆਂ ਸੀਟਾਂ ਤੋਂ ਮੁੜ ਉਮੀਦਵਾਰ ਬਣਾਇਆ ਗਿਆ ਹੈ। ਸੱਤਾਧਾਰੀ ਪਾਰਟੀ ਨੇ ਸ਼ਿੰਦੇ ਧੜੇ ਨੂੰ ਹਮਾਇਤ ਦੇਣ ਵਾਲੇ ਤਕਰੀਬਨ ਹਰੇਕ ਵਿਧਾਇਕ ਨੂੰ ਮੁੜ ਉਮੀਦਵਾਰ ਨਾਮਜ਼ਦ ਕੀਤਾ ਹੈ। -ਪੀਟੀਆਈ