ਪੁਣੇ (ਮਹਾਰਾਸ਼ਟਰ), 29 ਸਤੰਬਰ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਕੋਵਿਡ-19 ਰੋਕੂ ਟੀਕੇ ਦੀ ਬਜਾਏ ਰੇਬੀਜ਼ ਦਾ ਟੀਕਾ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਮੈਡੀਕਲ ਸੈਂਟਰ ਦੇ ਡਾਕਟਰ ਅਤੇ ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਠਾਣੇ ਨਗਰ ਕੌਂਸਲ (ਟੀਐੱਮਸੀ) ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਨਿਵਾਸੀ ਰਾਜਕੁਮਾਰ ਯਾਦਵ ਇੱਥੇ ਕਾਲਵਾ ਖੇਤਰ ਦੇ ਮੈਡੀਕਲ ਸੈਂਟਰ ਵਿੱਚ ਕੋਵਿਡ-19 ਵੈਕਸੀਨ ਲੈਣ ਲਈ ਆਏ ਸੀ ਪਰ ਉਹ ਗਲਤ ਕਤਾਰ ਵਿੱਚ ਖੜ੍ਹ ਗਿਆ। ਟੀਕਾ ਲਗਵਾਉਣ ਤੋਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਰੇਬੀਜ਼ ਦਾ ਟੀਕਾ ਲਗਾਇਆ ਗਿਆ, ਜਿਸ ਨੂੰ ਸੁਣ ਕੇ ਉਹ ਘਬਰਾ ਗਿਆ ਪਰ ਹੁਣ ਉਹ ਠੀਕ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਮਹਿਲਾ ਡਾਕਟਰ ਅਤੇ ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ।