ਮੁੰਬਈ, 13 ਜੁਲਾਈ
ਮਹਾਰਾਸ਼ਟਰ ਸਰਕਾਰ ਨੇ ਬੰਬੇ ਹਾਈ ਕੋਰਟ ਨੂੰ ਪਾਦਰੀ ਤੇ ਕਾਰਕੁਨ ਸਟੈਨ ਸਵਾਮੀ ਦਾ ਮੈਡੀਕਲ ਰਿਕਾਰਡ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ 84 ਸਾਲਾ ਸਟੈਨ ਐਲਗਾਰ ਪ੍ਰੀਸ਼ਦ-ਮਾਓਵਾਦੀ ਕੇਸ ਵਿਚ ਮੁਲਜ਼ਮ ਸਨ ਤੇ ਉਨ੍ਹਾਂ ਦੀ ਹਸਪਤਾਲ ਵਿਚ ਨਿਆਂਂਇਕ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਸਟੈਨ ਨੇ ਜ਼ਮਾਨਤ ਲਈ ਵੀ ਅਰਜ਼ੀ ਪਾਈ ਹੋਈ ਸੀ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਟੈਨ ਨੂੰ ਤਲੋਜਾ ਜੇਲ੍ਹ ’ਚ ਲਿਆਉਣ ਤੋਂ ਲੈ ਕੇ ਮੌਤ ਤੱਕ ਦਾ ਸਾਰਾ ਰਿਕਾਰਡ ਦਾਖ਼ਲ ਕੀਤਾ ਗਿਆ ਹੈ। ਵਕੀਲ ਨੇ ਦੋਸ਼ ਲਾਇਆ ਸੀ ਕਿ ਸਟੈਨ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਿਆ ਤੇ ਐਨਆਈਏ ਅਤੇ ਮਹਾਰਾਸ਼ਟਰ ਜੇਲ੍ਹ ਪ੍ਰਸ਼ਾਸਨ ਨੇ ਅਣਗਹਿਲੀ ਵਰਤੀ ਹੈ। -ਪੀਟੀਆਈ