ਹਰੋਆ (ਪੱਛਮੀ ਬੰਗਾਲ), 25 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਵਿਰੋਧੀ ਪਾਰਟੀ ਭਾਜਪਾ ’ਤੇ ਪੂਰਬੀ ਮੇਦਨੀਪੁਰ ਜ਼ਿਲ੍ਹੇ ਵਿੱਚ ਦਹਿਸ਼ਤ ਫੈਲਾਉਣ ਤੇ ਟੀਐੱਮਸੀ ਦੇ ਇੱਕ ਵਰਕਰ ਦੀ ਹੱਤਿਆ ਕਰਨ ਦਾ ਦੋਸ਼ ਲਾਇਆ। ਪੂਰਬੀ ਮੇਦਿਨੀਪੁਰ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਦਾ ਗੜ੍ਹ ਮੰਨਿਆ ਜਾਂਦਾ ਹੈ। ਟੀਐੱਮਸੀ ਮੁਖੀ ਨੇ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਦੋਸ਼ ਲਾਏ। ਬੈਨਰਜੀ ਨੇ ਕਿਹਾ, ‘ਕੱਲ੍ਹ ਵੀ ਉਨ੍ਹਾਂ (ਭਾਜਪਾ) ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਮਹਿਸ਼ਾਦਲ ’ਚ ਸਾਡੀ ਪਾਰਟੀ ਦੇ ਇੱਕ ਸਰਗਰਮ ਵਰਕਰ ਹੱਤਿਆ ਕਰ ਦਿੱਤੀ। ਚੋਣਾਂ ’ਚ ਹਾਰ ਦੇਖਦਿਆਂ ਉਹ ਲੋਕਾਂ ਤੇ ਟੀਐੱਮਸੀ ਵਰਕਰਾਂ ’ਤੇ ਹਮਲੇ ਅਤੇ ਹੱਤਿਆਵਾਂ ਕਰ ਰਹੇ ਹਨ। ਪਰ ਅਸੀਂ ਉਨ੍ਹਾਂ ਦਾ ਵਿਰੋਧ ਕਰਾਂਗੇ।’ -ਪੀਟੀਆਈ