ਇੰਫਾਲ: ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਦਿਨਾਂ ਦੌਰਾਨ ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਬੁੱਧਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੀ ਚੰਫਾਈ ਪਹਾੜੀ ’ਤੇ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਐੱਮ-16 ਰਾਈਫਲ, .22 ਰਾਈਫਲ, ਦੋ ਐੱਸਐੱਲਆਰ, ਦੇਸੀ ਸਟੇਨ ਗੰਨ, ਦੋ ਕਾਰਬਾਈਨ, ਨੌਂ ਐੱਮਐੱਮ ਦੀਆਂ ਅੱਠ ਦੇਸੀ ਪਿਸਤੌਲ, ਤਿੰਨ ਮੈਗਜ਼ੀਨ ਅਤੇ ਦੋ ਇੰਚ ਦੇ 12 ਮੋਰਟਾਰ ਜ਼ਬਤ ਕੀਤੇ ਗਏ। -ਪੀਟੀਆਈ