ਇੰਫਾਲ: ਮਨੀਪੁਰ ਦੇ ਤੇਂਗਨੌਪਾਲ ਜ਼ਿਲ੍ਹਾ ਅਧਿਕਾਰੀਆਂ ਨੇ ਭਾਰਤ-ਮਿਆਂਮਾਰ ਸਰਹੱਦ ’ਤੇ ਸਥਿਤ ਮੋਹੇਹ ਕਸਬੇ ’ਚ ਰੋਜ਼ਾਨਾ ਕਰਫਿਊ ਵਿੱਚ ਦਿੱਤੀ ਗਈ ਢਿੱਲ ਰੱਦ ਕਰ ਦਿੱਤੀ ਹੈ। ਤੇਂਗਨੌਪਾਲ ਦੇ ਜ਼ਿਲ੍ਹਾ ਮੈਜਿਸਟਰੇਟ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਕਰਿਫਊ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤੀ ਗਈ ਢਿੱਲ ਨੂੰ ‘‘ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। -ਪੀਟੀਆਈ