ਨਵੀਂ ਦਿੱਲੀ: ਕੌਮੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਮਨੀਪੁਰ ਦੇ ਸਿਆਸੀ ਕਾਰਕੁਨ ਨੂੰ ਅੱਜ ਸ਼ਾਮ ਪੰਜ ਵਜੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਰਿਹਾਅ ਕਰ ਦਿੱਤਾ ਗਿਆ। ਲਾਈਚੋਮਬਮ ਇਰੈਂਡਰੋ ਨੇ ਕਰੋਨਾ ਦੇ ਇਲਾਜ ਲਈ ਗਊ ਦੇ ਪਿਸ਼ਾਬ ਅਤੇ ਗੋਹੇ ਦੀ ਵਰਤੋਂ ਕਰਨ ’ਤੇ ਭਾਜਪਾ ਆਗੂਆਂ ਦੀ ਆਲੋਚਨਾ ਕੀਤੀ ਸੀ, ਜਿਸ ਕਾਰਨ ਉਸ ’ਤੇ ਐੱਨਐੱਸਏ ਲਾਇਆ ਗਿਆ ਸੀ। ਪਿਤਾ ਰਘੂਮਨੀ ਸਿੰਘ ਵੱਲੋਂ ਪੇਸ਼ ਹੋਏ ਵਕੀਲ ਸ਼ਦਨ ਫਰਾਸਤ ਨੇ ਕਿਹਾ ਕਿ ਇਸ ਕੇਸ ਵਿੱਚ ਸਖ਼ਤ ਧਾਰਾਵਾਂ ਦੀ ਵਰਤੋਂ ਕੀਤੀ ਗਈ ਹੈ। ਬੈਂਚ ਨੇ ਕਿਹਾ ਕਿ ਉਸ ਨੂੰ ਇੱਕ ਰਾਤ ਲਈ ਵੀ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ। -ਪੀਟੀਆਈ