ਇੰਫਾਲ, 20 ਅਕਤੂਬਰ
ਸੁਰੱਖਿਆ ਬਲਾਂ ਨੇ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਜ਼ਬਤ ਕੀਤਾ ਹੈ। ਪੁਲੀਸ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਇਹ ਅਸਲਾ ਵੀਰਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਸਗੋਲਮਾਂਗ ਪੁਲੀਸ ਥਾਣੇ ਅਧੀਨ ਪੈਂਦੇ ਸ਼ਾਂਤੀਪੁਰ, ਖਮੇਨਲੋਕ ਅਤੇ ਵਾਕਨ ਇਲਾਕਿਆਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਜ਼ਬਤ ਅਸਲੇ ਵਿੱਚ ਤਿੰਨ ਏਕੇ-47/56, ਚਾਰ ਕਾਰਬਾਈਨ ਮਸ਼ੀਨ ਗੰਨ, ਸੱਤ ਐੱਸਐੱਲਆਰ ਸਮੇਤ 36 ਹਥਿਆਰ ਤੇ 1,615 ਕਾਰਤੂਸ ਤੇ 82 ਗਰਨੇਡ ਸ਼ਾਮਲ ਹਨ। ਸੁਰੱਖਿਆ ਬਲਾਂ ਨੇ ਬੁੱਲੇਟ ਪਰੂਫ ਜੈਕੇਟ ਤੇ ਵਾਕੀ-ਟਾਕੀ ਸੈੱਟ ਸਮਤੇ 132 ਯੁੱਧ ਸਮਗਰੀ ਵੀ ਬਰਮਾਦ ਕੀਤੀ ਹੈ। -ਪੀਟੀਆਈ