ਇੰਫਾਲ, 3 ਨਵੰਬਰ
ਮਨੀਪੁਰ ਦੇ ਥੌਬਲ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਦੋ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ ਛੇ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਂਗਲੀਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ ਪੰਜ ਕਾਰਕੁਨਾਂ ਨੂੰ ਥੌਬਲ ਦੇ ਚਰਨਗਪਤ ਮਾਇਆ ਲੀਕਈ ਤੋਂ ਅਗਵਾ ਅਤੇ ਜਬਰੀ ਵਸੂਲੀ ਕਰਨ ਦੇ ਮਾਮਲਿਆਂ ਵਿਚ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਟੀ ਬਿਕਰਮ ਸਿੰਘ (29), ਸਿਨਾਮ ਬਿਜੇਨ ਸਿੰਘ (37), ਥੰਗਜਾਮ ਦੀਪਕ ਸਿੰਘ (30), ਲੰਬਾਮਾਯੁਮ ਨੌਬੀ ਸਿੰਘ (26) ਅਤੇ ਹੁਇਨਿੰਗਸੰਬਮ ਟੋਨ ਸਿੰਘ (21) ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇਕ ਹੈਂਡ ਗ੍ਰਨੇਡ, ਜਥੇਬੰਦੀ ਦੇ ਪੰਜ ਮੰਗ ਪੱਤਰ, ਪੰਜ ਮੋਬਾਈਲ ਹੈਂਡਸੈੱਟ, 13 ਸਿਮ ਕਾਰਡ ਅਤੇ ਇਕ ਚਾਰ ਪਹੀਆ ਵਾਹਨ ਬਰਾਮਦ ਕੀਤਾ ਹੈ। ਇੱਕ ਹੋਰ ਮਾਮਲੇ ਵਿਚ ਪੁਲੀਸ ਨੇ ਬਿਸ਼ਨੂਪੁਰ ਜ਼ਿਲੇ ਦੇ ਕੁੰਬੀ ਖੇਤਰ ਤੋਂ ਪ੍ਰੀਪਾਕ (ਪੀਆਰਓ) ਜਥੇਬੰਦੀ ਨਾਲ ਸਬੰਧਤ ਇੱਕ ਕਾਰਕੁਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਨੌਂਗਮੈਥਮ ਗੁਨਾਮਾਨੀ ਉਰਫ਼ ਅੱਲੂ (32) ਵਜੋਂ ਹੋਈ ਹੈ। ਪੀਟੀਆਈ