ਇੰਫਾਲ: ਮਨੀਪੁਰ ਦੇ ਏਡੀਜੀਪੀ (ਕਾਨੂੰਨ) ਅਰਵਿੰਦ ਕੁਮਾਰ ਨੇ ਅੱਜ ਆਪਣੇ ਅਧਿਕਾਰਤ ਚੈਂਬਰ ’ਚ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ 1992 ਬੈਚ ਦੇ ਬਿਹਾਰ ਕਾਡਰ ਦੇ ਆਈਪੀਐੱਸ ਅਫ਼ਸਰ ਨੇ ਅੱਜ ਬਾਅਦ ਦੁਪਹਿਰ ਮਨੀਪੁਰ ਰਾਈਫਲਜ਼ ਕੰਪਲੈਕਸ ਵਿਚਲੇ ਆਪਣੇ ਅਧਿਕਾਰਤ ਚੈਂਬਰ ’ਚ ਖੁਦ ਨੂੰ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਲਈ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਆਈਸੀਯੂ ’ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਖੁਦ ਨੂੰ ਗੋਲੀ ਕਿਉਂ ਮਾਰੀ। -ਆਈਏਐੱਨਐੱਸ