ਨਵੀਂ ਦਿੱਲੀ, 27 ਜੂਨ
ਚੀਨ ਨਾਲ ਗਲਵਾਨ ਵਾਦੀ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਤਣਾਅ ਬਾਰੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਪਰ ਜੇ ਕੋਈ ਉਸ ਦੀ ਧਰਤੀ ਨੂੰ ਵੇਖਦਾ ਹੈ ਤਾਂ ਇਸ ਦਾ ਢੁਕਵਾਂ ਜਵਾਬ ਦੇਣਾ ਵੀ ਜਾਣਦਾ ਹੈ। ਆਕਾਸ਼ਵਾਣੀ ‘ਤੇ ਮਾਸਿਕ ਰੇਡੀਓ ਪ੍ਰੋਗਰਾਮ’ ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਨੇ ਗਾਲਵਨ ਵੈਲੀ ਵਿਚ ਸ਼ਹੀਦ ਹੋਏ ਭਾਰਤੀ ਸਪੂਤਾਂ ਨੂੰ ਯਾਦ ਕਰਦਿਆਂ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਉਨ੍ਹਾਂ ਕਿਹਾ, “ਵਿਸ਼ਵ ਨੇ ਆਪਣੀਆਂ ਸਰਹੱਦਾਂ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਭਾਰਤ ਦੀ ਵਚਨਬੱਧਤਾ ਵੇਖੀ ਹੈ।” ਭਾਰਤ ਦੋਸਤੀ ਕਰਨਾ ਜਾਣਦਾ ਹੈ ਪਰ ਇਹ ਭਾਰਤ ਦੀ ਧਰਤੀ ’ਤੇ ਅੱਖ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਅੱਖਾ ਪਾ ਕੇ ਦੇਖਣਾ ਤੇ ਢੁਕਵਾਂ ਜੁਆਬ ਦੇਣਾ ਵੀ ਜਾਣਦਾ ਹੈ। ਕੋਵਿਡ -19 ਮਹਾਂਮਾਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪਾਸੇ ਜਿੱਥੇ ਦੇਸ਼ ਦ੍ਰਿੜਤਾ ਨਾਲ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਥੇ ਦੂਜੇ ਪਾਸੇ ਇਹ “ਕੁਝ ਗੁਆਂਢੀਆਂ ਵੱਲੋਂ ਪੇਸ਼ ਕੀਤੀਆਂ ਚੁਣੌਤੀਆਂ ਨਾਲ ਵੀ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ, “ਸਾਨੂੰ ਹੁਣ ਤੋਂ ਛੇ-ਸੱਤ ਮਹੀਨੇ ਪਹਿਲਾਂ ਕਿੱਥੇ ਪਤਾ ਸੀ ਕਿ ਕਰੋਨਾ ਵਰਗਾ ਸੰਕਟ ਆਵੇਗਾ ਅਤੇ ਇਸ ਵਿਰੁੱਧ ਇਹ ਲੜਾਈ ਇੰਨੀ ਲੰਬੀ ਚੱਲੇਗੀ। ਇਹ ਸੰਕਟ ਬਣਿਆ ਹੋਇਆ ਹੈ, ਉਪਰੋਂ ਦੇਸ਼ ਵਿਚ ਨਵੀਆਂ ਚੁਣੌਤੀਆਂ ਆ ਰਹੀਆਂ ਹਨ।