ਨਵੀਂ ਦਿੱਲੀ, 5 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਸਾਗਰੀ ਦਿਹਾੜੇ ਮੌਕੇ ਅੱਜ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਭਾਰਤ ਨੇ ਇਸ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਸਰ ਕਰਦਿਆਂ ਵਣਜ ਤੇ ਕਮਰਸ਼ਲ ਸਰਗਰਮੀਆਂ ਨੂੰ ਹੁਲਾਰਾ ਦੇਣ ’ਚ ਵੱਡਾ ਯੋਗਦਾਨ ਪਾਇਆ ਹੈ। ਪੂਰੇ ਦੇਸ਼ ਵਿੱਚ 5 ਅਪਰੈਲ ਕੌਮੀ ਸਾਗਰੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਮੋਦੀ ਨੇ ਲੜੀਵਾਰ ਟਵੀਟਾਂ ਵਿੱਚ ਕਿਹਾ, ‘‘ਅੱਜ ਕੌਮੀ ਸਾਗਰੀ ਦਿਹਾੜੇ ਮੌਕੇ ਅਸੀਂ ਆਪਣੇ ਮਾਣਮੱਤੇ ਸਾਗਰੀ ਇਤਿਹਾਸ ਨੂੰ ਯਾਦ ਕਰੀਏ ਅਤੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਸਾਗਰੀ ਖੇਤਰ ਦੀ ਅਹਿਮੀਅਤ ’ਤੇ ਰੋਸ਼ਨੀ ਪਾਈਏ। ਪਿਛਲੇ 8 ਸਾਲਾਂ ਵਿੱਚ ਸਾਡੇ ਸਾਗਰੀ ਖੇਤਰ ਨੇ ਨਵੇਂ ਮਾਅਰਕੇ ਮਾਰੇ ਹਨ ਤੇ ਵਣਜ ਤੇ ਵਪਾਰਕ ਸਰਗਰਮੀਆਂ ’ਚ ਵੱਡਾ ਯੋਗਦਾਨ ਪਾਇਆ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਦਰਗਾਹਾਂ ਨੂੰ ਵਿਕਸਤ ਕਰਨ ਵੱਲ ਧਿਆਨ ਦਿੱਤਾ ਗਿਆ ਹੈੈ। -ਪੀਟੀਆਈ