ਪਟਨਾ, 1 ਜੁਲਾਈ
ਬਿਹਾਰ ਵਿੱਚ ਵਿਆਹ ਵਿੱਚ 100 ਤੋਂ ਵੱਧ ਵਿਅਕਤੀਆਂ ਨੂੰ ਕਰੋਨਾ ਹੋ ਗਿਆ ਤੇ ਵਿਆਹ ਤੋਂ ਦੋ ਦਿਨਾਂ ਬਾਅਦ ਕਰੋਨਾ ਕਾਰਨ ਲਾੜੇ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਵਿਆਹ ਦੇ ਸਮਾਰੋਹ ਵਿੱਚ ਕੁੱਲ 369 ਵਿਅਕਤੀਆਂ ਨੇ ਹਿੱਸਾ ਲਿਆ। ਪ੍ਰਸ਼ਾਸਨ ਨੂੰ ਕਰੋਨਾ ਪੀੜਤਾਂ ਨਾਲ ਬਣੀ ਲੜੀ ਜੋੜਨ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਸੋਮਵਾਰ ਨੂੰ ਵਿਆਹ ਦੇ ਸਮਾਗਮ ਵਿਚ ਸ਼ਾਮਲ ਹੋਏ 79 ਵਿਅਕਤੀ ਕਰੋਨਾ ਪੀੜਤ ਸਨ ਤੇ ਇਨ੍ਹਾਂ ਤੋਂ ਅੱਗੇ ਹੋਰ 24 ਵਿਅਕਤੀ ਸੰਪਕਰ ਵਿੱਚ ਆਉਣ ਕਾਰਨ ਕਰੋਨਾ ਮਰੀਜ਼ ਹੋ ਗਏ। ਪਟਨਾ ਤੋ 50 ਕਿਲੋਮੀਟਰ ਦੂਰ ਪਾਲੀਗੰਜ ਦੇ ਦੇਹਪਾਲੀ ਪਿੰਡ ਦਾ ਵਸਨੀਕ ਗੁਰੂਗ੍ਰਾਮ ਵਿੱਚ ਇੱਕ ਸਾਫਟਵੇਅਰ ਇੰਜਨੀਅਰ ਸੀ ਤੇ ਵਿਆਹ ਲਈ 12 ਮਈ ਨੂੰ ਆਪਣੇ ਪਿੰਡ ਆਇਆ ਸੀ। 15 ਜੂਨ ਨੂੰ ਵਿਆਹ ਤੋਂ ਦੋ ਦਿਨ ਬਾਅਦ ਲਾੜੇ ਦੀ ਮੌਤ ਹੋ ਗਈ।
ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਅਧਿਕਾਰੀਆਂ ਨੇ ਸਮਾਰੋਹ ਵਿਚ ਸ਼ਾਮਲ ਲੋਕਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ।