ਨਵੀਂ ਦਿੱਲੀ, 30 ਅਕਤੂਬਰ
ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਪਿਛਲੇ ਬ੍ਰੇਕ ਅਸੈਂਬਲੀ ਪਿੰਨ ਵਿੱਚ ਸੰਭਾਵਿਤ ਨੁਕਸ ਨੂੰ ਠੀਕ ਕਰਨ ਲਈ ਤਿੰਨ ਮਾਡਲਾਂ ਵੈਗਨ ਆਰ, ਸੇਲੇਰੀਓ ਅਤੇ ਇਗਨਿਸ ਦੀਆਂ 9,925 ਯੂਨਿਟਾਂ ਵਾਪਸ ਮੰਗਵਾਏਗੀ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ ‘ਚ ਇਹ ਜਾਣਕਾਰੀ ਦਿੱਤੀ ਹੈ। ਪ੍ਰਭਾਵਿਤ ਵਾਹਨ 3 ਅਗਸਤ ਤੋਂ 1 ਸਤੰਬਰ 2022 ਦਰਮਿਆਨ ਬਣਾਏ ਗਏ ਸਨ।