ਲਖਨਊ, 12 ਅਕਤੂਬਰ
ਬਸਪਾ ਸੁਪਰੀਮੋ ਮਾਇਆਵਤੀ ਨੇ ਰਾਜਸਥਾਨ ਵਿੱਚ ਇੱਕ ਦਲਿਤ ਨੌਜਵਾਨ ਦੇ ਕਤਲ ਸਬੰਧੀ ਮਾਮਲੇ ਵਿੱਚ ਕਾਂਗਰਸੀ ਆਗੂਆਂ ਦੀ ਚੁੱਪੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਪਰੀਮ ਕੋਰਟ ਨੂੰ ਯੂਪੀ ਦੇ ਲਖੀਮਪੁਰ ਖੇੜੀ ਮਾਮਲੇ ਵਾਂਗ ਹੀ ਇਸ ਮਾਮਲੇ ’ਚ ਵੀ ਖ਼ੁਦ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸੀ ਲੀਡਰਸ਼ਿਪ ਦੀ ਚੁੱਪੀ ’ਤੇ ਸਵਾਲ ਕਰਦਿਆਂ ਪਾਰਟੀ ’ਤੇ ਇਸ ਦੇ ਦਲਿਤ ਆਗੂਆਂ ਨੂੰ ਇਸ ਮਾਮਲੇ ’ਚ ਕੁਝ ਬੋਲਣ ਤੋਂ ਰੋਕਣ ਦਾ ਦੋਸ਼ ਲਾਇਆ। ਉਨ੍ਹਾਂ ਹਿੰਦੀ ’ਚ ਟਵੀਟ ਕਰਦਿਆਂ ਕਿਹਾ,‘ਕਾਂਗਰਸ ਦੀ ਅਗਵਾਈ ਵਾਲੇ ਰਾਜਸਥਾਨ ਸੂਬੇ ਵਿੱਚ ਹੋਏ ਇੱਕ ਦਲਿਤ ਨੌਜਵਾਨ ਦੇ ਕਤਲ ਦੀ ਘਟਨਾ ਦੀ ਸਾਰੇ ਮੁਲਕ ਵਿੱਚ ਨਿਖੇਧੀ ਕੀਤੀ ਗਈ, ਪਰ ਕਾਂਗਰਸ ਨੇ ਼ ਚੁੱਪ ਸਾਧੀ ਰੱਖੀ। -ਪੀਟੀਆਈ