ਨਵੀਂ ਦਿੱਲੀ, 25 ਅਕਤੂਬਰ
ਆਸਟਰੇਲੀਆ ਦੇ ਗਲੇਨ ਮੈਕਸਵੇਲ ਨੇ ਨੀਦਰਲੈਂਡ ਖ਼ਿਲਾਫ਼ ਬੁੱਧਵਾਰ ਨੂੰ ਇਕ ਦਿਨਾ ਮੈਚ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ। ਉਸ ਨੇ ਇਹ ਸੈਂਕੜਾ 40 ਗੇਂਦਾਂ ’ਚ ਪੂਰਾ ਕੀਤਾ। ਉਸ ਨੇ ਬਾਸ ਡੀ ਲੀਡੇ ਦੀ 49ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਛੱਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇਕ ਦਿਨਾ ਵਿਸ਼ਵ ਕੱਪ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਅਡੇਨ ਮਾਰਕਰਾਮ ਦੇ ਨਾਂ ਸੀ ਜਿਸ ਨੇ ਇਸੇ ਵਿਸ਼ਵ ਕੱਪ ’ਚ ਸੱਤ ਅਕਤੂਬਰ ਨੂੰ ਸ੍ਰੀਲੰਕਾ ਖ਼ਿਲਾਫ਼ 49 ਗੇਂਦਾਂ ’ਤੇ 106 ਦੌੜਾਂ ਬਣਾਈਆਂ ਸਨ। ਇਕ ਦਿਨਾ ਕਿ੍ਕਟ ਦੇ ਇਤਿਹਾਸ ’ਚ ਇਹ ਚੌਥਾ ਸਭ ਤੋਂ ਤੇਜ਼ ਸੈਂਕੜਾ ਹੈ। -ਪੀਟੀਆਈ