ਲਖਨਊ, 13 ਨਵੰਬਰ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਮਾਂ ਰਾਮਰਤੀ ਦਾ ਅੱਜ ਦਿੱਲੀ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਬਸਪਾ ਨੇ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ 92 ਸਾਲਾ ਰਾਮਰਤੀ ਦੀ ਕੌਮੀ ਰਾਜਧਾਨੀ ਦੇ ਇੱਕ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਬਸਪਾ ਪ੍ਰਧਾਨ ਤੁਰੰਤ ਦਿੱਲੀ ਰਵਾਨਾ ਹੋ ਗਈ। ਰਾਮਰਤੀ ਦਾ ਸਸਕਾਰ ਭਲਕੇ ਕੀਤਾ ਜਾਵੇਗਾ। -ਪੀਟੀਆਈ