ਨਵੀਂ ਦਿੱਲੀ, 10 ਜੁਲਾਈ
ਐਮਬੀਬੀਐੱਸ ਦੇ ਵਿਦਿਆਰਥੀਆਂ ਨੂੰ ਜਲਦੀ ਹੀ ਭਾਰਤੀ ਦਵਾਈ ਪ੍ਰਣਾਲੀਆਂ ਜਾਂ ਆਯੂਸ਼ ਵਿਚ ਇੰਟਰਨਸ਼ਿਪ ਕਰਨੀ ਪੈ ਸਕਦੀ ਹੈ। ਇਸ ਸਬੰਧੀ ਇਕ ਖਰੜਾ ਕੌਮੀ ਮੈਡੀਕਲ ਕਮਿਸ਼ਨ ਨੇ ਤਿਆਰ ਕਰ ਲਿਆ ਹੈ। ਵਿਦਿਆਰਥੀਆਂ ਨੂੰ ਰੋਟੇਸ਼ਨਲ ਅਧਾਰ ’ਤੇ ਕਿਸੇ ਵੀ ਭਾਰਤੀ ਦਵਾਈ ਪ੍ਰਣਾਲੀ ਜਾਂ ਆਯੂਸ਼ ਵਿਚ ਹਫ਼ਤੇ ਦੀ ਸਿਖ਼ਲਾਈ ਲੈਣੀ ਪਵੇਗੀ। ਆਯੂਸ਼ ਲਈ ਵਿਦਿਆਰਥੀ (ਇੰਟਰਨ) ਆਯੁਰਵੈਦ, ਯੋਗ, ਯੂਨਾਨੀ, ਸਿੱਧ, ਹੋਮੀਓਪੈਥੀ ਤੇ ਸੋਵਾ ਰਿਗਪਾ ਹਫ਼ਤੇ ਲਈ ਚੁਣ ਸਕਦੇ ਹਨ। ਵਿਦਿਆਰਥੀਆਂ ਨੂੰ 17 ਪੋਸਟਿੰਗਾਂ ਮੁਕੰਮਲ ਕਰਨੀਆਂ ਪੈਣਗੀਆਂ ਜੋ ਕਿ ਗ੍ਰੈਜੂਏਸ਼ਨ ਤੋਂ ਬਾਅਦ 12 ਮਹੀਨਿਆਂ ਦੇ ਸਮੇਂ ਵਿਚ ਕਰਨੀਆਂ ਹੋਣਗੀਆਂ। ਇਨ੍ਹਾਂ ਵਿਚੋਂ 14 ਜ਼ਰੂਰੀ ਤੇ ਤਿੰਨ ਚੋਣਵੀਆਂ ਹਨ। -ਪੀਟੀਆਈ