ਮੇਰਠ(ਯੂਪੀ), 13 ਜੁਲਾਈ
ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਹਾਜੀ ਯਾਕੂਬ ਕੁਰੈਸ਼ੀ ਦੀ 100 ਕਰੋੜ ਦੀ ਜਾਇਦਾਦ ਬੁੱਧਵਾਰ ਨੂੰ ਜ਼ਬਤ ਕਰ ਲਈ। ਉਹ ਪੁਲੀਸ ਨੂੰ ਕਥਿਤ ਗੈਰਕਾਨੂੰਨੀ ਮੀਟ ਫੈਕਟਰੀ ਚਲਾਉਣ ਦੇ ਮਾਮਲੇ ਵਿੱਚ ਲੋੜੀਂਦਾ ਸੀ। ਵਧੀਕ ਐਸਪੀ ਕੇਸ਼ਵ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਉਸ ਦੇ ਘਰ ਬਾਹਰ ਨੋਟਿਸ ਲਾਏ ਜਾਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਇਆ ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇ ਉਨ੍ਹਾਂ ਦੀ ਫੈਕਟਰੀ ਵਿਚੋਂ 5 ਕਰੋੜ ਦਾ ਗੈਰਕਾਨੂੰਨੀ ਮੀਟ ਮਿਲਣ ਬਾਅਦ 31 ਮਾਰਚ ਨੂੰ ਕੁਰੈਸ਼ੀ, ਉਸ ਦੀ ਪਤਨੀ ਸੰਜੀਦਾ ਬੇਗਮ , ਪੁੱਤਰ ਇਮਰਾਨ ਅਤੇ ਫਿਰੋਜ਼ ਸਮੇਤ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਕੁਰੈਸ਼ੀ ਅਤੇ ਉਸ ਦੇ ਦੋਵੇਂ ਪੁੱਤਰ ਫਰਾਰ ਹਨ ਜਦੋਂ ਕਿ ਉਸ ਦੀ ਪਤਨੀ ਜ਼ਮਾਨਤ ’ਤੇ ਹੈ। -ਪੀਟੀਆਈ