ਅਹਿਮਦਾਬਾਦ, 10 ਜੁਲਾਈ
ਗੁਜਰਾਤ ਹਾਈ ਕੋਰਟ ਨੇ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਦਿੱਤੀ ਕੀਤੀ ਗਈ ਅੰਤ੍ਰਿਮ ਰਾਹਤ ਉਨ੍ਹਾਂ ਦੀ ਉਸ ਅਰਜ਼ੀ ਦਾ ਅੰਤ੍ਰਿਮ ਨਿਬੇੜਾ ਹੋਣ ਤੱਕ ਵਧਾ ਦਿੱਤੀ ਹੈ ਜਿਸ ਵਿੱਚ ਸਕਸੈਨਾ ਨੇ ਸਮਾਜਿਕ ਕਾਰਕੁਨ ਮੇਧਾ ਪਾਟੇਕਰ ’ਤੇ ਹਮਲੇ ਨਾਲ ਸਬੰਧਤ ਮਾਮਲਿਆਂ ’ਚ ਸੁਣਵਾਈ ਉਨ੍ਹਾਂ ਦੇ ਉਪ ਰਾਜਪਾਲ ਦੇ ਅਹੁਦੇ ’ਤੇ ਰਹਿਣ ਤੱਕ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।
ਜਸਟਿਸ ਸਮੀਰ ਦਵੇ ਦੀ ਅਦਾਲਤ ਨੇ ਅੱਜ ਪਟੀਸ਼ਨ ਦੇ ਅੰਤਿਮ ਨਿਬੇੜੇ ਤੱਕ ਸਕਸੈਨਾ ਖ਼ਿਲਾਫ਼ ਅਪਰਾਧਿਕ ਮੁਕੱਦਮੇ ’ਤੇ ਰੋਕ ਲਗਾ ਦਿੱਤੀ ਅਤੇ ਕੇਂਦਰ ਨੂੰ ਮੁਕੱਦਮੇ ਵਿੱਚ ਇਕ ਧਿਰ ਦੇ ਤੌਰ ’ਤੇ ਸ਼ਾਮਲ ਕੀਤਾ। ਮਾਮਲੇ ਵਿੱਚ ਅਗਲੀ ਸੁਣਵਾਈ 29 ਅਗਸਤ ਨੂੰ ਹੋਵੇਗੀ। ਮੈਟਰੋਪੌਲੀਟਨ ਮੈਜਿਸਟਰੇਟ ਪੀ.ਸੀ. ਗੋਸਵਾਮੀ ਦੀ ਅਦਾਲਤ ਨੇ ਪਿਛਲੀ 8 ਮਈ ਨੂੰ ਸਕਸੈਨਾ ਖ਼ਿਲਾਫ਼ ਉਸ ਮਾਮਲੇ ’ਚ ਸੁਣਵਾਈ ’ਤੇ ਰੋਕ ਲਾਉਣ ਤੋਂ ੲਨਿਕਾਰ ਕਰ ਦਿੱਤਾ ਸੀ। -ਪੀਟੀਆਈ