ਹੈਦਰਾਬਾਦ: ਇੱਥੋਂ ਦੀ ਮੈਡੀਹੌਕਸ ਫਾਰਮਾ ਪ੍ਰਾਈਵੇਟ ਲਿਮਿਟਡ ਨੇ ਅੱਜ ਐਲਾਨ ਕੀਤਾ ਕਿ ਜੇਕਰ ਕੋਵਿਡ-19 ਦੀ ਵੈਕਸੀਨ ਊਪਲੱਬਧ ਕਰਵਾਈ ਜਾਂਦੀ ਹੈ, ਤਾਂ ਊਹ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੈਕਸੀਨ ਦੀ ਸੰਭਾਲ, ਸਟੋਰੇਜ ਅਤੇ ਵੰਡ ਲਈ ਪੂਰੀ ਤਰ੍ਹਾਂ ਤਿਆਰ ਹਨ। ਮੈਡੀਹੌਕਸ ਫਾਰਮਾ ਦੇ ਐੱਮਡੀ ਅਤੇ ਨਿਰਦੇਸ਼ਕ ਗਿਰੀਸ਼ ਭੱਟ ਅਤੇ ਪੀ. ਮਨੋਹਰ ਨੇ ਕਿਹਾ ਕਿ ਜੇਕਰ ਵੈਕਸੀਨ ਊਪਲੱਬਧ ਕਰਵਾਊਣਾ ਇੱਕ ਚੁਣੌਤੀ ਹੈ ਤਾਂ ਇਸ ਨੂੰ ਲੋਕਾਂ ਤੱਕ ਪਹੁੰਚਾਊਣਾ ਇੱਕ ਹੋਰ ਵੱਡੀ ਚੁਣੌਤੀ ਹੈ। ਊਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਏਨੇ ਵੱਡੇ ਪੱਧਰ ’ਤੇ ਵੈਕਸੀਨ ਦੀ ਵੰਡ ਕਦੇ ਨਹੀਂ ਹੋਈ। ਊਨ੍ਹਾਂ ਵੈਕਸੀਨ ਦੀ ਸੰਭਾਲ ਲਈ ਤਜਰਬਾ ਅਤੇ ਮਾਹਿਰਾਂ ਤੋਂ ਇਲਾਵਾ ਲੋੜੀਂਦੇ ਤਾਪਮਾਨ ਬਣਾ ਕੇ ਰੱਖਣ ਵਾਲੇ ਊਤਪਾਦਾਂ ਤੋਂ ਇਲਾਵਾ ਸਟੋਰੇਜ ਸਹੂਲਤਾਂ ਮੌਜੂਦ ਹੋਣ ਬਾਰੇ ਦੱਸਿਆ। -ਆਈਏਐੱਨਐੱਸ