ਨਵੀਂ ਦਿੱਲੀ, 21 ਮਾਰਚ
ਹਰਿਆਣਾ ਦੇ ਸੋਨੀਪਤ ਵਿੱਚ ਸਥਿਤ ਅਸ਼ੋਕਾ ਯੂਨੀਵਰਸਿਟੀ ਨੇ ਐਤਵਾਰ ਨੂੰ “ਸੰਸਥਾਗਤ ਪ੍ਰਕਿਰਿਆਵਾਂ ਵਿੱਚ ਖਾਮੀਆਂ” ਨੂੰ ਸਵੀਕਾਰਦਿਆਂ ਰਾਜਨੀਤਕ ਟਿੱਪਣੀਕਾਰ ਪ੍ਰਤਾਪ ਭਾਨੂ ਮਹਿਤਾ ਅਤੇ ਉੱਘੇ ਅਰਥ ਸ਼ਾਸਤਰੀ ਅਰਵਿੰਦ ਸੁਬਰਾਮਨੀਅਮ ਵੱਲੋਂ ਫੈਕਲਟੀ ਤੋਂ ਅਸਤੀਫ਼ੇ ਦੇਣ ’ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਇਸ ਦੌਰਾਨ ਪ੍ਰੋਫੈਸਰ ਮਹਿਤਾ ਨੇ ਵਿਦਿਆਰਥੀਆਂ ਨੂੰ ਪੱਤਰ ਵਿੱਚ ਉਨ੍ਹਾਂ ਦੀ ਵਾਪਸੀ ‘ਤੇ “ਜ਼ਿੱਦ” ਨਾ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਬਣੇ ਹਾਲਾਤ ਨੇੜੇ ਦੇ ਭਵਿੱਖ ਵਿੱਚ ਬਦਲਣ ਵਾਲੇ ਨਹੀਂ।