ਨਵੀਂ ਦਿੱਲੀ, 2 ਜੂਨ
ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਬਾਰੇ ਡੋਮੀਨਿਕਾ ਦੀ ਅਦਾਲਤ ’ਚ ਅੱਜ ਸੁਣਵਾਈ ਕੀਤੀ ਗਈ। ਅਦਾਲਤ ਨੇ ਚੋਕਸੀ ਦੀ ਭਾਰਤ ਹਵਾਲਗੀ ਬਾਰੇ ਫ਼ੈਸਲਾ 3 ਜੂਨ ਤੱਕ ਟਾਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੀ 8 ਮੈਂਬਰੀ ਟੀਮ ਲੋੜੀਂਦੇ ਦਸਤਾਵੇਜ਼ਾਂ ਨਾਲ ਡੋਮੀਨਿਕਾ ਭੇਜੀ ਸੀ ਤਾਂ ਕਿ ਉਸ ਦੀ ਹਵਾਲਗੀ ਸੰਭਵ ਬਣਾਈ ਜਾ ਸਕੇ। ਸੁਣਵਾਈ ਦੌਰਾਨ ਡੋਮੀਨਿਕਾ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਚੋਕਸੀ ਨੂੰ ਭਾਰਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੇਹੁਲ ਚੋਕਸੀ ਅਤੇ ਉਸ ਦਾ ਰਿਸ਼ਤੇਦਾਰ ਨੀਰਵ ਮੋਦੀ ਪੀਐੱਨਬੀ ਨਾਲ ਅਰਬਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਭਾਰਤ ਨੂੰ ਲੋੜੀਂਦੇ ਹਨ। ਇਸੇ ਦੌਰਾਨ ਮੇਹੁਲ ਚੋਕਸੀ ਦੀ ਪਤਨੀ ਪ੍ਰੀਤੀ ਚੋਕਸੀ ਨੇ ਕਿਹਾ ਕਿ ਮੇਹੁਲ ਨੂੰ ਆਪਣੀ ਜਾਨ ਦੀ ਡਰ ਸਤਾ ਰਿਹਾ ਹੈ ਅਤੇ ਉਹ ਕਾਫ਼ੀ ਸਹਿਮਿਆ ਹੋਇਆ ਹੈ। -ਏਜੰਸੀ