ਗੁਰੂਗ੍ਰਾਮ: ਉਦੈਪੁਰ ’ਚ ਇੱਕ ਦਰਜ਼ੀ ਦੇ ਕਤਲ ਦੇ ਰੋਸ ਵਜੋਂ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਭੜਕਾਊ ਨਾਅਰੇ ਮਾਰਨ ਨਾਲ ਸਬੰਧਤ ਕੇਸ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਤੇ ਬਜਰੰਗ ਦਲ ਦੇ ਅਹੁਦੇਦਾਰਾਂ ਸਮੇਤ ਚਾਰ ਵਿਅਕਤੀ ਅੱਜ ਪੁਲੀਸ ਕੋਲ ਪੇਸ਼ ਨਾ ਹੋਏ। ਪੁਲੀਸ ਨੇ ਦੱਸਿਆ ਕਿ ਵੀਐੱਚਪੀ ਦੇ ਅਜੀਤ ਸਿੰਘ ਤੇ ਯਸ਼ਵੰਤ ਸ਼ੇਖਾਵਤ ਅਤੇ ਬਜਰੰਗ ਦਲ ਦੇ ਅਭਿਸ਼ੇਕ ਗੌੜ ਤੇ ਕੁਲਭੂਸ਼ਨ ਭਾਰਦਵਾਜ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਅੱਜ ਪੇਸ਼ ਨਾ ਹੋਏ। ਉਨ੍ਹਾਂ ਨੂੰ 4 ਜੁਲਾਈ ਨੂੰ ਮੁੜ ਪੇਸ਼ ਹੋਣ ਲਈ ਨੋਟਿਸ ਭੇਜਿਆ ਜਾ ਰਿਹਾ ਹੈ। ਇਸੇ ਦੌਰਾਨ ਪੁਲੀਸ ਨੇ ਮਾਨੇਸਰ ’ਚ ਐਲਾਨੇ ਗਏ ਦੋ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖਤ ਕਰ ਲਏ ਹਨ। -ਪੀਟੀਆਈ