ਪਣਜੀ (ਗੋਆ), ਅਕਤੂਬਰ 12
ਅੱਜ ਮਿਗ 29ਕੇ ਲੜਾਕੂ ਜਹਾਜ਼ ਗੋਆ ਤੱਟ ’ਤੇ ਨਿਯਮਤ ਉਡਾਣ ਦੌਰਾਨ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਬੇਸ ‘ਤੇ ਪਰਤਦੇ ਸਮੇਂ ਤਕਨੀਕੀ ਖਰਾਬੀ ਪੈਦਾ ਹੋਣ ਕਾਰਨ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ ਅਤੇ ਉਸ ਨੂੰ ਬਚਾਅ ਲਿਆ ਗਿਆ ਹੈ। ਪਾਇਲਟ ਦੀ ਹਾਲਤ ਸਥਿਰ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ਼ ਇਨਕੁਆਇਰੀ (ਬੀਓਆਈ) ਨੂੰ ਹੁਕਮ ਦਿੱਤਾ ਗਿਆ ਹੈ।