ਪਿਥੌਰਾਗੜ੍ਹ: ਪਿਛਲੇ ਸਾਲ ਵਰਗੇ ਲੌਕਡਾਊਨ ਨੂੰ ਧਿਆਨ ਵਿੱਚ ਰੱਖਦਿਆਂ ਨੇਪਾਲੀ ਮਜ਼ਦੂਰ ਆਪਣੇ ਵਤਨ ਪਰਤਣ ਨੂੰ ਤਰਜੀਹ ਦੇਣ ਲੱਗੇ ਹਨ। ਇਹ ਕਾਲੀ ਦਰਿਆ ਉੱਤੇ ਬਣੇ ਪੁਲ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਹਨ। ਨੇਪਾਲੀ ਮਜ਼ਦੂਰਾਂ ਨੂੰ ਡਰ ਹੈ ਕਿ ਬੀਤੇ ਸਮੇਂ ਦੀ ਤਰ੍ਹਾਂ ਕਰੋਨਾ ਮਹਾਮਾਰੀ ਦੇ ਡਰ ਕਾਰਨ ਕਿਤੇੇ ਸਰਹੱਦ ਉੱਤੇ ਬਣਾਇਆ ਪੁਲ ਬੰਦ ਨਾ ਕਰ ਦਿੱਤਾ ਜਾਵੇ। -ਪੀਟੀਆਈ