ਨਵੀਂ ਦਿੱਲੀ, 3 ਜੁਲਾਈ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਅੱਜ ਹਲਕੇ ਪੱਧਰ ਦਾ ਭੁਚਾਲ ਰਿਕਾਰਡ ਕੀਤਾ ਗਿਆ। ਰਿਕਟਰ ਪੈਮਾਨੇ ਉਤੇ ਇਸ ਦੀ ਤੀਬਰਤਾ 4.7 ਮਾਪੀ ਗਈ। ਭੁਚਾਲ ਦੇ ਝਟਕੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਤੇ ਦਿੱਲੀ-ਐਨਸੀਆਰ ਵਿਚ ਮਹਿਸੂਸ ਕੀਤੇ ਗਏ। ਝਟਕੇ ਸ਼ਾਮ ਕਰੀਬ 7 ਵਜੇ ਲੱਗੇ। 20 ਅਪਰੈਲ ਤੋਂ ਬਾਅਦ ਦਿੱਲੀ ’ਚ ਕਈ ਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਜ਼ੋਰਮ ਦੇ ਚੰਫਈ ਜ਼ਿਲ੍ਹੇ ਵੀ ਹਲਕਾ ਭੁਚਾਲ ਆਇਆ।
ਪੀਟੀਆਈ