ਨਵੀਂ ਦਿੱਲੀ, 24 ਅਕਤੂਬਰ
ਭਾਰਤ ਨੇ ਆਪਣੀਆਂ 4,000 ਫੌਜੀ ਕੰਟੀਨਾਂ ਨੂੰ ਦਰਾਮਦ ਸਾਮਾਨ ਦੀ ਖਰੀਦ ਨੂੰ ਰੋਕਣ ਦੇ ਆਦੇਸ਼ ਦਿੱਤੇ ਹਨ। ਇਸ ਨਾਲ ਵਿਦੇਸ਼ ਸ਼ਰਾਬ ਕੰਟੀਨ ਵਿਚੋਂ ਨਹੀਂ ਮਿਲੇਗੀ।
ਫੌਜੀ ਕੰਟੀਨ ’ਤੇ ਫੌਜੀਆਂ, ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁੱਝ ਛੋਟਾਂ ਨਾਲ ਸਾਮਾਨ ਮੁਹੱਈਆ ਕਰਵਾਉਂਦੀਆਂ ਹਨ। ਇਨ੍ਹਾਂ ਤੋਂ ਸਾਲਾਨਾਂ ਦੋ ਅਰਬ ਡਾਲਰ ਦੀ ਵਿਕਰੀ ਕੀਤੀ ਜਾਂਦੀ ਹੈ। ਰੱਖਿਆ ਮੰਤਰਾਲੇ ਦੇ 19 ਅਕਤੂਬਰ ਨੂੰ ਜਾਰੀ ਕੀਤੇ ਗਏ ਹੁਕਮ ਦੀ ਖਬਰ ਏਜੰਸੀ ਰਾਇਟਰਜ਼ ਨੇ ਜੋ ਸਮੀਖਿਆ ਕੀਤੀ ੈ ਉਸ ਮੁਤਾਬਕ ਭਵਿੱਖ ਵਿੱਚ ਵਿਦੇਸ਼ ਵਸਤਾਂ ਦੀ ਸਿੱਧੀ ਦਰਾਮਦ ਨਹੀਂ ਕੀਤੀ ਜਾ ਸਕੇਗੀ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਮਈ ਅਤੇ ਜੁਲਾਈ ਵਿਚ ਇਸ ਮੁੱਦੇ ‘ਤੇ ਤਿੰਨੇ ਸੈਨਾਂਵਾਂ ਵਿਚਾਲੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਦਾ ਉਦੇਸ਼ ਘਰੇਲੂ ਚੀਜ਼ਾਂ ਨੂੰ ਉਤਸ਼ਾਹਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਦਾ ਸਮਰਥਨ ਕਰਨਾ ਹੈ। ਰੱਖਿਆ ਮੰਤਰਾਲੇ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹੁਕਮ ਵਿੱਚ ਇਹ ਨਹੀਂ ਦਰਸਾਇਆ ਗਿਆ ਹੈ ਕਿ ਕਿਹੜੇ ਉਤਪਾਦਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਯਾਤ ਕੀਤੀ ਗਈ ਸ਼ਰਾਬ ਸੂਚੀ ਵਿੱਚ ਸ਼ਾਮਲ ਹੋ ਸਕਦੀ ਹੈ।