ਲਖਨਊ, 8 ਜੁਲਾਈ
ਕੇਂਦਰੀ ਵਜ਼ਾਰਤ ਵਿੱਚ ਵਾਧੇ ਤੇ ਫੇਰਬਦਲ ਦੇ ਇੱਕ ਦਿਨ ਬਾਅਦ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਕਿਹਾ ਕਿ ਅਜਿਹੇ ਕਦਮ ਨਾ ਤਾਂ ਸਰਕਾਰ ਦੀਆਂ ਗਲਤ ਨੀਤੀਆਂ, ਕਾਰਵਾਈਆਂ ਅਤੇ ਹੋਰ ਖਾਮੀਆਂ ’ਤੇ ਪਰਦਾ ਪਾ ਸਕਦੇ ਹਨ ਅਤੇ ਨਾ ਹੀ ਲੋਕਾਂ ਦਾ ਧਿਆਨ ਭਟਕਾ ਸਕਦੇ ਹਨ।
ਮਾਇਆਵਤੀ ਨੇ ਟਵੀਟ ਕੀਤਾ, ‘ਕੇਂਦਰੀ ਵਜ਼ਾਰਤ ਵਿੱਚ ਕੱਲ੍ਹ ਕੀਤਾ ਗਿਆ ਵਾਧਾ ਅਤੇ ਫੇਰਬਦਲ ਸਰਕਾਰ ਦੀਆਂ ਹੁਣ ਤੱਕ ਦੀਆਂ ਗਲਤ ਨੀਤੀਆਂ, ਸਰਗਰਮੀਆਂ ਅਤੇ ਹੋਰ ਖਾਮੀਆਂ ’ਤੇ ਪਰਦਾ ਨਹੀਂ ਪਾ ਸਕਦਾ ਅਤੇ ਨਾ ਹੀ ਉਨ੍ਹਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰ ਸਕਦਾ ਹੈ। ਦੇਸ਼ ਦੇ ਲੋਕ ਬਦਲਾਅ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ।’
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ, ‘ਯੂੁਪੀ ਵਿੱਚ ਵੀ ਭਾਜਪਾ ਸਰਕਾਰ ਲੋਕ ਭਲਾਈ ਦੇ ਸਾਰੇ ਮੁਹਾਜ਼ਾਂ ’ਤੇ ਫੇਲ੍ਹ ਰਹੀ ਹੈ। ਕਰੋਨਾ ਮਹਾਮਾਰੀ ਦੌਰਾਨ ਸੂਬਾ ਸਰਕਾਰ ਦੀਆਂ ਨੀਤੀਆਂ, ਕਾਰਜਸ਼ੈਲੀ, ਝੂਠੇ ਵਾਅਦਿਆਂ ਤੇ ਐਲਾਨਾਂ ਤੋਂ ਸਾਰੇ ਲੋਕ ਬਹੁਤ ਦੁਖੀ ਹਨ।’ -ਪੀਟੀਆਈ