ਲਾਹੌਰ, 14 ਮਾਰਚ
ਭਾਰਤ ਵਲੋਂ 9 ਮਾਰਚ ਨੂੰ ਗਲਤੀ ਨਾਲ ਚੱਲੀ ਮਿਜ਼ਾਇਲ ਦਾ ਮਾਮਲਾ ਗਰਮਾ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਮਿਜ਼ਾਇਲ ਦਾ ਵੇਲੇ ਸਿਰ ਪਤਾ ਲਾਉਣ ਵਿਚ ਨਾਕਾਮ ਰਹਿਣ ਉਤੇ ਏਅਰਫੋਰਸ ਦੇ ਡਿਪਟੀ ਚੀਫ ਤੇ ਦੋ ਮਾਰਸ਼ਲਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਸਭ ਉਸ ਵੇਲੇ ਹੋਇਆ ਹੈ ਜਦੋਂ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਖ਼ਿਲਾਫ਼ ਅਵਿਸ਼ਵਾਸ ਮਤੇ ਉਤੇ ਵੋਟਿੰਗ ਹੋਣ ਵਾਲੀ ਹੈ। ਪਾਕਿਸਤਾਨ ਵਿਚ ਇਹ ਚਰਚਾ ਚਲ ਰਹੀ ਹੈ ਕਿ ਪਾਕਿਸਤਾਨ ਦੀ ਏਅਰਫੋਰਸ ਭਾਰਤ ਵਲੋਂ ਦਾਗੀ ਗਈ ਮਿਜ਼ਾਇਲ ਉਤੇ ਦੋ ਦਿਨ ਬਾਅਦ ਕਿਉਂ ਐਕਸ਼ਨ ਵਿਚ ਆਈ। ਮਿਜ਼ਾਇਲ ਦਾਗਣ ਵੇਲੇ ਇਸ ਦਾ ਪਤਾ ਕਿਉਂ ਨਹੀਂ ਲੱਗਿਆ।