ਬਾਰਪੇਟਾ (ਅਸਾਮ), 17 ਜੁਲਾਈ
ਗੁਜਰਾਤ ਦੇ ਕਾਂਗਰਸੀ ਵਿਧਾਇਕ ਜਿਗਨੇਸ਼ ਮੇਵਾਨੀ ਨੇ ਪੁਲੀਸ ਹਿਰਾਸਤ ’ਚ ਇੱਕ ਮਹਿਲਾ ਅਧਿਕਾਰੀ ਦੀ ਕਥਿਤ ਕੁੱਟਮਾਰ ਸਬੰਧੀ ਕੇਸ ’ਚ ਅੱਜ ਇੱਥੋਂ ਦੀ ਇੱਕ ਸਥਾਨਕ ਅਦਾਲਤ ’ਚ ਪੇਸ਼ੀ ਭੁਗਤੀ। ਉਹ ਐਤਵਾਰ ਰਾਤ ਨੂੰ ਅਸਾਮ ਪੁੱਜ ਗਏ ਸਨ ਤੇ ਉਨ੍ਹਾਂ ਬਾਰਪੇਟਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਇਸ ਤੋਂ ਪਹਿਲਾਂ ਉਹ 29 ਮਈ ਨੂੰ ਪੇਸ਼ੀ ਲਈ ਅਦਾਲਤ ’ਚ ਪੇਸ਼ ਨਹੀਂ ਹੋਏ ਸਨ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 5 ਅਗਸਤ ਮੁਕੱਰਰ ਤੈਅ ਕੀਤੀ ਗਈ ਹੈ। ਇਸ ਦੌਰਾਨ ਅਦਾਲਤ ਦੇ ਬਾਹਰ ਸ੍ਰੀ ਮੇਵਾਨੀ ਨੇ ਕਿਹਾ,‘ਅੱਜ ਕੌਮਾਂਤਰੀ ਨਿਆਂ ਦਿਵਸ ਹੈ ਤੇ ਮੈਂ ਆਸ ਕਰਦਾ ਹਾਂ ਕਿ ਮੇਰੇ ਕੇਸ ਵਿੱਚ ਨਿਆਂ ਹੋਵੇਗਾ।’ -ਪੀਟੀਆਈ