ਨਵੀਂ ਦਿੱਲੀ, 8 ਸਤੰਬਰ
ਰੂਸ ਦੀ ਸੁਰੱਖਿਆ ਕੌਂਸਲ ਦੇ ਸਕੱਤਰ ਨਿਕੋਲਾਈ ਪੇਤਰੂਸ਼ੇਵ ਨੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਮੁਲਕਾਂ ਵੱਲੋਂ ਖੇਤਰੀ ਸਥਿਰਤਾ ਵਧਾਉਣ ਲਈ ਤਾਲਮੇਲ ਮਜ਼ਬੂਤ ਕਰਨ ਸਬੰਧੀ ਵਚਨਬੱਧਤਾ ਦੋਹਰਾਈ ਗਈ। ਇਹ ਜਾਣਕਾਰੀ ਰੂਸ ਵੱਲੋਂ ਜਾਰੀ ਇਕ ਬਿਆਨ ਰਾਹੀਂ ਦਿੱਤੀ ਗਈ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਵੀ ਨਿਕੋਲਾਈ ਪੇਤਰੂਸ਼ੇਵ ਨਾਲ ਮੁਲਾਕਾਤ ਕੀਤੀ ਗਈ ਅਤੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ ਗਈ। ਇਹ ਜਾਣਕਾਰੀ ਸ੍ਰੀ ਜੈਸ਼ੰਕਰ ਨੇ ਟਵੀਟ ਕਰ ਕੇ ਦਿੱਤੀ। ਜ਼ਿਕਰਯੋਗ ਹੈ ਕਿ ਪੇਤਰੂਸ਼ੇਵ ਮੰਗਲਵਾਰ ਨੂੰ ਦੋ ਦਿਨਾ ਦੌਰੇ ’ਤੇ ਭਾਰਤ ਪਹੁੰਚੇ ਸਨ। -ਪੀਟੀਆਈ