ਨਵੀਂ ਦਿੱਲੀ, 28 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਨੂੰ ਜੀਵਨ ਦੇ ਨਾਲ ਆਸਥਾ ਦਾ ਪ੍ਰਤੀਕ ਤੇ ਵਿਕਾਸ ਦੀ ਧਾਰਾ ਕਰਾਰ ਦਿੰਦਿਆਂ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਇਸ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਦੀ 74ਵੀਂ ਕੜੀ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਦੀ ਸੰਭਾਲ ਲਈ ਕੇਂਦਰ ਸਰਕਾਰ ਇਸ ਸਾਲ ਵਿਸ਼ਵ ਜਲ ਦਿਵਸ ਨਾਲ 100 ਦਿਨਾਂ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਦੁਨੀਆ ਦੀ ਸਭ ਤੋਂ ਪ੍ਰਾਚੀਨ ਤਾਮਿਲ ਭਾਸ਼ਾ ਨਾ ਸਿੱਖ ਸਕਣ ’ਤੇ ਅਫ਼ਸੋਸ ਪ੍ਰਗਟਾਇਆ। ਨਾਲ ਹੀ ਉਨ੍ਹਾਂ ਕ੍ਰਿਕਟ, ਫੁਟਬਾਲ, ਟੈਨਿਸ ਤੇ ਹਾਕੀ ਵਾਂਗ ਵੱਖ ਵੱਖ ਭਾਰਤੀ ਖੇਡਾਂ ਦੀ ਕੁਮੈਂਟਰੀ ਵੀ ਵੱਖ ਵੱਖ ਭਾਸ਼ਾਵਾਂ ਵਿੱਚ ਕਰਨ ਦਾ ਸੱਦਾ ਦਿੱਤਾ।