ਨਵੀਂ ਦਿੱਲੀ, 14 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ਨਾਨਕਸ਼ਾਹੀ ਸੰਮਤ ਅਤੇ ਚੇਤ ਦੀ ਸੰਗਰਾਂਦ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਾਮਨਾ ਕੀਤੀ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਆਪਣੇ ਪ੍ਰਕਾਸ਼ ਨਾਲ ਸੰਸਾਰ ਨੂੰ ਰੁਸ਼ਨਾਉਂਦੀਆਂ ਰਹਿਣ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਮੈਂ, ਦੁਨੀਆਂ ਭਰ ਵਿੱਚ ਵੱਸਦੇ ਲੋਕਾਂ ਨੂੰ ਚੇਤ ਦੀ ਸੰਗਰਾਂਦ ਅਤੇ ਨਾਨਕਸ਼ਾਹੀ ਸੰਮਤ 554 (੫੫੪) ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਇਹ ਨਵਾਂ ਵਰ੍ਹਾ, ਸਭ ਦੀ ਜ਼ਿੰਦਗੀ ਵਿੱਚ ਨਵੀਆਂ ਖੁਸ਼ੀਆਂ ਤੇ ਨਵੀਆਂ ਪ੍ਰਾਪਤੀਆਂ ਲੈ ਕੇ ਆਵੇ।’’ ਮੋਦੀ ਨੇ ਇਹ ਟਵੀਟ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਕੀਤੇ ਹਨ। ਸਿੱਖ ਧਰਮ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਸਾਲ ਦੀ ਸ਼ੁਰੂਆਤ ਚੇਤ ਦੇ ਦੇਸੀ ਮਹੀਨੇ ਤੋਂ ਹੁੰਦੀ ਹੈ। 14 ਮਾਰਚ ਨੂੰ ਇੱਕ ਚੇਤ ਹੈ। -ਪੀਟੀਆਈ