ਨਵੀਂ ਦਿੱਲੀ, 3 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਸਿਹਤ ਢਾਂਚੇ ਨੂੰ ਹੀ ‘ਬਿਮਾਰ’ ਕਰ ਦਿੱਤਾ ਹੈ। ਉਨ੍ਹਾਂ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸਿਹਤ ਵਿਵਸਥਾਵਾਂ ਦਾ ਹਾਲ ਇੰਨਾ ਮਾੜਾ ਹੋ ਗਿਆ ਹੈ ਕਿ ਏਮਸ ਵਿੱਚ ਵੀ ਡਾਕਟਰਾਂ ਤੇ ਸਟਾਫ਼ ਦੀ ਵੱਡੀ ਘਾਟ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਲੋਕ ਨੀਂਦ ’ਚੋਂ ਉੱਠ ਖੜ੍ਹੇ ਹਨ ਤੇ ਹੁਣ ਮੋਦੀ ਸਰਕਾਰ ਦੀ ‘ਵਿਦਾਇਗੀ’ ਦਾ ਸਮਾਂ ਆ ਗਿਆ ਹੈ। -ਪੀਟੀਆਈ