ਨਵੀਂ ਦਿੱਲੀ, 14 ਜੁਲਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਵਿਦੇਸ਼ੀ ਅਤੇ ਰੱਖਿਆ ਨੀਤੀ ਨੂੰ ਰਾਜਨੀਤਿਕ ਹਥਕੰਡਾ ਬਣਾ ਕੇ ਦੇਸ਼ ਨੂੰ ਕਮਜ਼ੋਰ ਕੀਤਾ ਹੈ। ਸ੍ਰੀ ਗਾਂਧੀ ਨੇ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੱਤਾ ਕਿ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਚੀਨੀ ਫੌਜਾਂ ਨੇ ਪੂਰਬੀ ਲੱਦਾਖ ਵਿੱਚ ਕਈ ਥਾਵਾਂ ’ਤੇ ਅਸਲ ਕੰਟਰੋਲ ਰੇਖਾ ਨੂੰ ਫਿਰ ਤੋਂ ਪਾਰ ਕੀਤਾ ਤੇ ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਝੜਪ ਦੀ ਘੱਟੋ ਘੱਟ ਇਕ ਘਟਨਾ ਹੋਈ। ਥਲ ਸੈਨਾ ਨੇ ਇਸ ਖ਼ਬਰ ਨੂੰ ਬੇਬੁਨਿਆਦ ਕਰਾਰ ਦਿੱਤਾ। ਕਾਂਗਰਸ ਨੇਤਾ ਨੇ ਟਵੀਟ ਕਰਕੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਵਿਦੇਸ਼ ਤੇ ਰੱਖਿਆ ਨੀਤੀ ਨੂੰ ਸਿਆਸੀ ਹਥਕੰਡਾ ਬਣਾ ਕੇ ਭਾਰਤ ਨੂੰ ਕਮਜ਼ੋਰ ਕਰਦ ਦਿੱਤਾ ਹੈ। ਭਾਰਤ ਕਦੇ ਵੀ ਐਨਾ ਅਸੁਰੱਖਿਅਤ ਨਹੀਂ ਰਿਹ।